ਪ੍ਰੈਸ ਰੀਲੀਜ਼

ਜਿਲ੍ਹਾ ਅਟਾਰਨੀ ਕੈਟਜ਼, NYPD ਨੇ ਐਸਟੋਰੀਆ ਤੱਕ ਕਾਰੋਬਾਰੀ ਸੁਧਾਰ ਪ੍ਰੋਗਰਾਮ ਦੇ ਵਿਸਤਾਰ ਦੀ ਘੋਸ਼ਣਾ ਕੀਤੀ

ਰੋਲਆਉਟ ਜਮੈਕਾ ਅਤੇ ਫਲੱਸ਼ਿੰਗ ਵਿੱਚ ਸਫਲ ਪ੍ਰੋਗਰਾਮ ਲਾਂਚ ਹੋਣ ਦੇ ਬਾਅਦ

ਕਵੀਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕੈਟਜ਼ ਨੇ NYPD ਦੇ ਅਧਿਕਾਰੀਆਂ ਅਤੇ ਵੈਸਟਰਨ ਕਵੀਨਜ਼ ਕਾਰੋਬਾਰੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮਿਲਕੇ, ਅੱਜ ਐਸਟੋਰੀਆ ਮਰਚੈਂਟਸ ਬਿਜਨਸ ਇੰਪਰੂਵਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ, ਜਿਸਨੂੰ ਸਥਾਨਕ ਦੁਕਾਨਾਂ ਵਿੱਚ ਅਤੇ ਇਸਦੇ ਆਸ-ਪਾਸ ਸੁਰੱਖਿਆ ਵਿੱਚ ਵਾਧਾ ਕਰਨ ਲਈ ਵਿਉਂਤਿਆ ਗਿਆ ਹੈ। ਇਹ ਪ੍ਰੋਗਰਾਮ ਉਹਨਾਂ ਵਿਅਕਤੀ ਵਿਸ਼ੇਸ਼ਾਂ ਦੀ ਛੋਟੀ ਜਿਹੀ ਸੰਖਿਆ ‘ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਸਥਾਨਕ ਕਾਰੋਬਾਰਾਂ ਅਤੇ ਉਹਨਾਂ ਭਾਈਚਾਰਿਆਂ ਨੂੰ ਹੋਏ ਨੁਕਸਾਨ ਦੀ ਵੱਡੀ ਬਹੁਗਿਣਤੀ ਵਾਸਤੇ ਜਿੰਮੇਵਾਰ ਹਨ ਜਿੰਨ੍ਹਾਂ ਨੂੰ ਉਹ ਸੇਵਾਵਾਂ ਦਿੰਦੇ ਹਨ। ਵਿਘਨਕਾਰੀ ਵਿਵਹਾਰ ਵਿੱਚ ਆਮ ਤੌਰ ‘ਤੇ ਵਾਰ-ਵਾਰ ਚੋਰੀ ਕਰਨ ਦੇ ਨਾਲ-ਨਾਲ ਗਾਹਕਾਂ ਅਤੇ ਸਟੋਰ ਦੇ ਅਮਲੇ ਨੂੰ ਤੰਗ ਕਰਨਾ ਅਤੇ ਏਥੋਂ ਤੱਕ ਕਿ ਧਮਕਾਉਣਾ ਵੀ ਸ਼ਾਮਲ ਹੋਵੇਗਾ। ਬਹੁਤ ਸਾਰੇ ਮਾਮਲਿਆਂ ਵਿੱਚ, ਰੁਕਾਵਟਾਂ ਸਾਲਾਂ ਤੋਂ ਚਲਦੀਆਂ ਆ ਰਹੀਆਂ ਹਨ।

ਇਸ ਪ੍ਰੋਗਰਾਮ ਰਾਹੀਂ, ਭਾਗ ਲੈਣ ਵਾਲਾ ਕਾਰੋਬਾਰ ਸਥਾਨਕ ਅਹਾਤੇ ਨਾਲ ਸੰਪਰਕ ਕਰਦਾ ਹੈ ਜਦੋਂ ਅਜਿਹਾ ਵਿਅਕਤੀ ਕਾਰੋਬਾਰ ਵਿੱਚ ਵਿਘਨ ਪਾ ਰਿਹਾ ਹੁੰਦਾ ਹੈ। ਜਵਾਬ ਦੇਣ ਵਾਲੇ ਅਫਸਰ ਇੱਕ ਉਲੰਘਣਾ ਨੋਟਿਸ ਜਾਰੀ ਕਰ ਸਕਦੇ ਹਨ ਅਤੇ ਵਿਅਕਤੀ ਵਿਸ਼ੇਸ਼ ਨੂੰ ਚੇਤਾਵਨੀ ਦੇ ਸਕਦੇ ਹਨ ਕਿ ਉਹਨਾਂ ਦੀ ਲਗਾਤਾਰ ਮੌਜ਼ੂਦਗੀ, ਜਾਂ ਟਿਕਾਣੇ ‘ਤੇ ਵਾਪਸ ਆਉਣ ਦਾ ਸਿੱਟਾ ਉਹਨਾਂ ਦੀ ਗ੍ਰਿਫਤਾਰੀ ਦੇ ਰੂਪ ਵਿੱਚ ਨਿਕਲ ਸਕਦਾ ਹੈ। ਦੋ ਸਾਲ ਪਹਿਲਾਂ ਜਮੈਕਾ ਦੇ ਕਾਰੋਬਾਰੀ ਜ਼ਿਲ੍ਹੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ, 23 ਉਲੰਘਣਾ ਦੇ ਨੋਟਿਸ ਜਾਰੀ ਕੀਤੇ ਗਏ ਹਨ; ਤਿੰਨ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪ੍ਰਚੂਨ ਵਿਕਰੇਤਾਵਾਂ ਨੇ ਕਿਹਾ ਹੈ ਕਿ ਪ੍ਰੋਗਰਾਮ ਨੇ ਇੱਕ ਫਰਕ ਲਿਆ ਹੈ।

ਜ਼ਿਲ੍ਹਾ ਅਟਾਰਨੀ ਕੈਟਜ਼ ਨੇ ਕਿਹਾ: “ਸਾਨੂੰ ਜ਼ਿਆਦਾਤਰ ਚੋਰੀਆਂ ਅਤੇ ਤੋੜ-ਫੋੜ ਲਈ ਜ਼ਿੰਮੇਵਾਰ ਕੁਝ ਕੁ ਲੋਕਾਂ ਨੂੰ ਸੰਬੋਧਿਤ ਕਰਨ ਅਤੇ ਇਸ ਨੂੰ ਰੋਕਣ ਦੀ ਲੋੜ ਹੈ। ਸਾਡਾ ਟੀਚਾ ਹੈ ਸਥਾਨਕ ਕਾਰੋਬਾਰਾਂ ਦੀ ਰੱਖਿਆ ਕਰਨਾ, ਜਿੰਨ੍ਹਾਂ ਵਿੱਚੋਂ ਬਹੁਤ ਸਾਰੇ ਮੰਮੀ-ਅਤੇ-ਪੌਪ ਦੀਆਂ ਦੁਕਾਨਾਂ ਹਨ, ਅਤੇ ਉਹਨਾਂ ‘ਤੇ ਨਿਰਭਰ ਕਰਨ ਵਾਲੇ ਗਾਹਕਾਂ ਅਤੇ ਭਾਈਚਾਰਿਆਂ ਦੀ ਰੱਖਿਆ ਕਰਨਾ। ਸਾਨੂੰ ਕਦੇ ਵੀ ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਕਿ ਜਦੋਂ ਸਥਾਨਕ ਕਾਰੋਬਾਰ ਪ੍ਰਫੁੱਲਤ ਹੁੰਦੇ ਹਨ ਤਾਂ ਭਾਈਚਾਰੇ ਪ੍ਰਫੁੱਲਤ ਹੁੰਦੇ ਹਨ।”

114ਵੇਂ ਅਹਾਤੇ ਦੇ ਕਮਾਂਡਿੰਗ ਅਫਸਰ, ਡਿਪਟੀ ਇੰਸਪੈਕਟਰ ਕੇਨੇਥ ਐਸ ਗੋਰਮੈਨ ਨੇ ਕਿਹਾ: “ਇਹ ਸਫਲ, ਵਿਸਤਾਰ ਕਰਨ ਵਾਲਾ ਪ੍ਰੋਗਰਾਮ ਐਨਵਾਈਪੀਡੀ ਦੀ ਉਨ੍ਹਾਂ ਸਾਰੇ ਨਿਊ ਯਾਰਕ ਵਾਸੀਆਂ ਲਈ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਟੱਲ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਉਜਾਗਰ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਸੇਵਾ ਦਿੰਦੇ ਹਾਂ। ਅਸੀਂ ਵੈਸਟਰਨ ਕਵੀਨਜ਼ ਵਿਚਲੇ ਕਾਰੋਬਾਰਾਂ ਤੋਂ ਸੁਣਿਆ, ਅਤੇ ਅਸੀਂ ਸੁਣਿਆ – ਕਿਉਂਕਿ ਅਸੀਂ ਜਾਣਦੇ ਹਾਂ ਕਿ ਜਨਤਕ ਸੁਰੱਖਿਆ ਸਾਡੇ ਭਾਈਚਾਰਿਆਂ ਅਤੇ ਉਹਨਾਂ ਦੀ ਪੁਲਿਸ ਵਿਚਕਾਰ ਇੱਕ ਸਾਂਝੀ ਜਿੰਮੇਵਾਰੀ ਹੈ। ਮੈਂ ਸਾਡੇ ਸਥਾਨਕ ਵਪਾਰੀਆਂ, 114ਵੇਂ ਅਹਾਤੇ ਦੇ ਅਫਸਰਾਂ, ਜਿਲ੍ਹਾ ਅਟਾਰਨੀ ਕੈਟਜ਼, ਅਤੇ ਸਾਡੇ ਮਹਾਨ ਸ਼ਹਿਰ ਵਿੱਚ ਅਪਰਾਧ ਨੂੰ ਹੋਰ ਘੱਟ ਕਰਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਇਸ ਅਹਿਮ ਪਹਿਲਕਦਮੀ ਵਿੱਚ ਸ਼ਾਮਲ ਸਾਡੇ ਸਾਰੇ ਭਾਈਵਾਲਾਂ ਦੀ ਸ਼ਲਾਘਾ ਕਰਦੀ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੀ ਹਾਂ।”

ਸਟੀਨਵੇ ਐਸਟੋਰੀਆ ਪਾਰਟਨਰਸ਼ਿਪ ਦੀ ਕਾਰਜਕਾਰੀ ਨਿਰਦੇਸ਼ਕ ਮੈਰੀ ਟੋਰਨੀਆਲੀ ਨੇ ਕਿਹਾ: “ਇਹ ਸਾਡੇ ਛੋਟੇ ਕਾਰੋਬਾਰਾਂ ਲਈ ਇੱਕ ਵਧੀਆ ਸਾਧਨ ਹੈ ਜੋ ਆਪਣੀ ਸਥਾਪਨਾ ਵਿੱਚ ਕਈ ਵਾਰ ਇਕੱਲੇ ਹੁੰਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਤੋਂ ਡਰਦੇ ਹਨ ਜੋ ਆਦਤਨ ਨੁਕਸਾਨ ਜਾਂ ਹਫੜਾ-ਦਫੜੀ ਪੈਦਾ ਕਰਨ ਦੇ ਇੱਕੋ-ਇੱਕ ਉਦੇਸ਼ ਨਾਲ ਦਾਖਲ ਹੁੰਦੇ ਹਨ। ਇਹ ਤੁਰੰਤ ਗ੍ਰਿਫਤਾਰੀ ਬਾਰੇ ਨਹੀਂ ਹੈ; ਇਹ ਉਨ੍ਹਾਂ ਵਿਅਕਤੀਆਂ ਲਈ ਚੇਤਾਵਨੀ ਹੈ ਕਿ ਉਹ ਵਾਪਸ ਨਾ ਆਉਣ। ਸਾਡੇ ਵਪਾਰੀ ਸੁੱਖ ਦਾ ਸਾਹ ਲੈਣ ਅਤੇ ਆਪਣਾ ਕਾਰੋਬਾਰ ਚਲਾਉਣਾ ਜਾਰੀ ਰੱਖਣ ਅਤੇ ਬਿਨਾਂ ਕਿਸੇ ਡਰ ਦੇ ਗਾਹਕਾਂ ਦੀ ਸਹਾਇਤਾ ਕਰਨ ਦੇ ਯੋਗ ਹੋਣਗੇ।”

ਐਸਟੋਰੀਆ ਹੋਮ-ਓਨਰਜ਼, ਕਿਰਾਏਦਾਰਾਂ ਅਤੇ ਬਿਜ਼ਨਸ ਸਿਵਿਕ ਐਸੋਸੀਏਸ਼ਨ ਦੀ ਪ੍ਰਧਾਨ ਪਲੀਨੀਆ ਸਾਰਚੀਜ਼ ਅਤੇ ਪ੍ਰੈਜ਼ੀਡੈਂਟ ਐਮਰੀਟਸ, ਰੂਡੀ ਸਾਰਚੀਜ਼ ਨੇ ਕਿਹਾ: “ਕੁਈਨਜ਼ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੇ ਬਹੁਤ ਲੰਬੇ ਸਮੇਂ ਤੋਂ ਸਟੋਰਾਂ ਵਿੱਚ ਸਮਾਜ-ਵਿਰੋਧੀ ਵਿਵਹਾਰ ਨੂੰ ਪਰੇਸ਼ਾਨ ਕੀਤਾ ਹੈ। ਦੁਕਾਨਦਾਰਾਂ ਅਤੇ ਖਪਤਕਾਰਾਂ ਨੂੰ ਦੁਹਰਾਉਣ ਵਾਲੇ ਦੁਕਾਨਦਾਰਾਂ ਦੇ ਘਾਟੇ ਨੂੰ ਸਹਿਣ ਨਹੀਂ ਕਰਨਾ ਚਾਹੀਦਾ ਜੋ ਬਿਨਾਂ ਕਿਸੇ ਗੰਭੀਰ ਨਤੀਜਿਆਂ ਦੇ ਕਾਨੂੰਨ ਦੀ ਉਲੰਘਣਾ ਕਰਦੇ ਹਨ। ਐਸਟੋਰੀਆ ਹੋਮਔਨਰਜ਼, ਕਿਰਾਏਦਾਰਾਂ ਅਤੇ ਬਿਜਨਸ ਸਿਵਿਕ ਐਸੋਸੀਏਸ਼ਨ ਕਵੀਨਜ਼ ਡੀ.ਏ. ਦੇ ਦਫਤਰ ਅਤੇ NYPD ਵੱਲੋਂ ਨਿਊ ਯਾਰਕ ਦੇ ਕਨੂੰਨ ਦੀਆਂ ਸੀਮਾਵਾਂ ਦੇ ਅੰਦਰ ਦੁਹਰਾਏ ਜਾਣ ਵਾਲੇ ਅਪਰਾਧੀਆਂ ਨੂੰ ਅਯੋਗ ਬਣਾਉਣ ਲਈ ਕੀਤੀ ਸਿਰਜਣਾਤਮਕ ਕੋਸ਼ਿਸ਼ ਦੀ ਸ਼ਲਾਘਾ ਕਰਦੀ ਹੈ। ਇਹ ਦੁਕਾਨਾਂ ਨੂੰ ਕਾਰੋਬਾਰ ਵਿੱਚ ਬਣੇ ਰਹਿਣ ਅਤੇ ਸੰਭਾਵਿਤ ਤੌਰ ‘ਤੇ ਖਤਰਨਾਕ ਵਾਧੇ ਨੂੰ ਰੋਕਣ ਵਿੱਚ ਮੱਦਦ ਕਰੇਗਾ। ਅਸੀਂ ਸਥਾਨਕ ਸਥਾਪਨਾਵਾਂ ਨੂੰ ਇਸ ਬਹੁਮੁੱਲੇ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਮਦਦ ਕਰਨ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ।”

ਵਪਾਰੀ ੧੧੪ ਵੀਂ ਅਹਾਤੇ ਰਾਹੀਂ ਐਸਟੋਰੀਆ ਪ੍ਰੋਗਰਾਮ ਵਿੱਚ ਦਾਖਲਾ ਲੈ ਸਕਦੇ ਹਨ।

ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਜੂਨ 2021 ਵਿੱਚ NYPD ਅਤੇ ਜਮੈਕਾ ਕਾਰੋਬਾਰੀ ਭਾਈਚਾਰੇ ਦੇ ਨਾਲ ਭਾਈਵਾਲੀ ਵਿੱਚ ਇਸ ਪ੍ਰੋਗਰਾਮ ਦੀ ਸਿਰਜਣਾ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਈਚਾਰਾ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਥਾਨਕ ਕਾਰੋਬਾਰਾਂ ਦੀ ਸਰਪ੍ਰਸਤੀ ਕਰਦੇ ਹੋਏ ਸੁਰੱਖਿਅਤ ਮਹਿਸੂਸ ਕਰੇ।

ਮੌਮ-ਐਂਡ-ਪੌਪ ਦੁਕਾਨਾਂ ਤੋਂ ਲੈ ਕੇ ਵੱਡੀ ਚੇਨ ਪ੍ਰਚੂਨ ਵਿਕਰੇਤਾਵਾਂ ਤੱਕ, ਕੁੱਲ 25 ਸਟੋਰ ਵਰਤਮਾਨ ਸਮੇਂ ਜਮੈਕਾ ਵਿੱਚ 103ਵੇਂ ਅਹਾਤੇ ਰਾਹੀਂ ਇਸ ਪਹਿਲਕਦਮੀ ਵਿੱਚ ਭਾਗ ਲੈਂਦੇ ਹਨ।

ਅਪਰੈਲ ਵਿੱਚ ਫਲੱਸ਼ਿੰਗ ਵਿੱਚ ਪ੍ਰੋਗਰਾਮ ਦੇ ਵਿਸਤਾਰ ਤੋਂ ਲੈਕੇ, 39 ਕਾਰੋਬਾਰਾਂ ਨੇ 109ਵੇਂ ਅਹਾਤੇ ਰਾਹੀਂ ਸਾਈਨ ਅੱਪ ਕੀਤਾ ਹੈ।

 

ਡਾਊਨਲੋਡ ਰੀਲੀਜ਼

ਵਿੱਚ ਤਾਇਨਾਤ ਹੈ ,

ਤਾਜ਼ਾ ਪ੍ਰੈਸ

ਤੁਹਾਡਾ ਹਫਤਾਵਾਰੀ ਅੱਪਡੇਟ – 6 ਅਕਤੂਬਰ, 2023

ਤੁਹਾਡਾ ਹਫਤਾਵਾਰੀ ਅਪਡੇਟ – ਸਤੰਬਰ 29, 2023

ਔਰਤ ਦਾ ਕਤਲ ਕਰਕੇ ਕਾਰ ਦੀ ਡਿੱਕੀ ‘ਚ ਲੁਕਾਉਣ ਵਾਲੇ ਪ੍ਰੇਮੀ ਨੂੰ ਸਜ਼ਾ

ਤੁਹਾਡਾ ਹਫਤਾਵਾਰੀ ਅਪਡੇਟ – ਸਤੰਬਰ 22, 2023

ਤਲਾਸ਼ੀ ਵਾਰੰਟ ਜਾਰੀ ਹੋਣ ਤੋਂ ਬਾਅਦ 5 ਲੋਕਾਂ ‘ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ

6 ਸਾਲ ਦੇ ਬੱਚੇ ਨੂੰ ਫੁੱਟਪਾਥ ‘ਤੇ ਕੁੱਟਣ ਦੇ ਦੋਸ਼ ‘ਚ ਵਿਅਕਤੀ ਦੋਸ਼ੀ ਕਰਾਰ

ਦੱਖਣੀ ਰਿਚਮੰਡ ਹਿੱਲ ‘ਚ ਗੋਲੀਬਾਰੀ, ਵਿਅਕਤੀ ‘ਤੇ ਕਤਲ ਦਾ ਦੋਸ਼

ਬਰੁਕਲਿਨ ਦੇ ਇਕ ਵਿਅਕਤੀ ਨੂੰ ਔਰਤ ਦਾ ਪਿੱਛਾ ਕਰਨ ਅਤੇ ਰਿਸ਼ਤਾ ਖਤਮ ਕਰਨ ਤੋਂ ਬਾਅਦ ਉਸ ਦੇ ਫਾਰੈਸਟ ਹਿਲਜ਼ ਅਪਾਰਟਮੈਂਟ ਨੂੰ ਅੱਗ ਲਗਾਉਣ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ

ਬਿਨਾਂ ਲਾਇਸੰਸ ਵਾਲੇ ਐਕੂਪੰਕਚਰਿਸਟ ‘ਤੇ ਮਰੀਜ਼ ਦੇ ਫੇਫੜਿਆਂ ਨੂੰ ਢਹਿ-ਢੇਰੀ ਕਰਨ ਦਾ ਦੋਸ਼

ਤੁਹਾਡਾ ਹਫਤਾਵਾਰੀ ਅਪਡੇਟ – ਸਤੰਬਰ 15, 2023